PAPER ID:IJIM/V. 10 (1)/63-68/9
AUTHOR: ਮਨਪ੍ਰੀਤ ਕੌਰ
TITLE :‘ਆਤਮਨਾਦ’ : ਰੂਪ ਵਿਧਾਨ ਅਧਿਐਨ
ABSTRACT:ਇਸ ਖੋਜ-ਪੇਪਰ ਵਿੱਚ ਸ਼ਾਇਰਾ ਅਰਕਮਲ ਕੌਰ ਦੇ ਗ਼ਜ਼ਲ ਸੰਗ੍ਰਹਿ ‘ਆਤਮਨਾਦ’ ਦੀ ਰੂਪ-ਵਿਧਾਨਕ ਪੜਚੋਲ ਕੀਤੀ ਗਈ ਹੈ। ਇਸ ਵਿੱਚ ਇਹ ਵਿਸ਼ਲੇਸ਼ਣ ਕੀਤਾ ਗਿਆ ਹੈ ਕਿ ਗ਼ਜ਼ਲ ਇੱਕ ਵਿਸ਼ੇਸ਼ ਕਾਵਿ-ਰੂਪ ਹੋਣ ਦੇ ਨਾਤੇ ਕਿਸ ਤਰ੍ਹਾਂ ਆਪਣੇ ਵਿਧਾਨ, ਤਕਨੀਕੀ ਬੁਨਿਆਦਾਂ ਅਤੇ ਕਲਾ-ਲਾਭ ਨਾਲ ਸਾਹਿਤਕ ਵਿਸ਼ੇਸ਼ਤਾ ਹਾਸਿਲ ਕਰਦੀ ਹੈ। ਗ਼ਜ਼ਲ ਦੇ ਅੰਦਰ ਕਾਫੀਆ, ਰਦੀਫ, ਅਰੂਜ਼ੀ ਵਿਧਾਨ ਅਤੇ ਮੂਲ ਅੱਖਰਾਂ ਦੀ ਸੁਚੱਜੀ ਵਰਤੋਂ ਦੀ ਮਹੱਤਤਾ ਨੂੰ ਪ੍ਰਗਟ ਕੀਤਾ ਗਿਆ ਹੈ। ਖੋਜਾਰਥੀ ਨੇ ਅਰਕਮਲ ਕੌਰ ਦੀਆਂ ਗ਼ਜ਼ਲਾਂ ਦੀ ਵਿਸ਼ਲੇਸ਼ਣ ਰਾਹੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੁਝ ਸਥਾਨਾਂ ‘ਤੇ ਕਾਫੀਆ ਅਤੇ ਰਦੀਫ ਦੀ ਗਲਤ ਵਰਤੋਂ ਰਚਨਾਤਮਕ ਤੱਤਾਂ ਵਿੱਚ ਦੋਸ਼ ਪੈਦਾ ਕਰਦੀ ਹੈ, ਪਰ ਕੁੱਝ ਥਾਵਾਂ ‘ਤੇ ਇਹਨਾਂ ਦੀ ਸੁਚੱਜੀ ਢੰਗ ਨਾਲ ਰਚਨਾ ਗ਼ਜ਼ਲ ਨੂੰ ਵਿਸ਼ੇਸ਼ ਰੂਪ ਦਿੰਦੀ ਹੈ। ਇਸ ਅਧਿਐਨ ਰਾਹੀਂ, ਗ਼ਜ਼ਲ ਰਚਨਾ ਦੀ ਤਕਨੀਕੀ ਸਰੰਚਨਾ ਅਤੇ ਇਸ ਦੇ ਅੰਦਰ ਆਉਣ ਵਾਲੇ ਲਾਭ ਜਾਂ ਦੋਸ਼ਾਂ ਦੀ ਪਛਾਣ ਕਰਕੇ ਇਹ ਦਰਸ਼ਾਇਆ ਗਿਆ ਹੈ ਕਿ ਗ਼ਜ਼ਲ ਲਿਖਣਾ ਇੱਕ ਸੁਭਾਵਕ ਕਲਪਨਾ ਦੀ ਲੋੜ ਵਾਲੀ ਕਲਾ ਹੈ, ਜਿਸ ਵਿੱਚ ਹਰੇਕ ਅੱਖਰ ਅਤੇ ਮਾਤਰਾ ਦੀ ਠੀਕ ਵਰਤੋਂ ਆਵਸ਼ਕ ਹੈ। ਸੰਖੇਪ ਤੌਰ ‘ਤੇ, ਇਹ ਲੇਖ ਅਰਕਮਲ ਕੌਰ ਦੀ ਗ਼ਜ਼ਲ ਰਚਨਾ ਰਾਹੀਂ ਪੰਜਾਬੀ ਗ਼ਜ਼ਲ ਵਿੱਚ ਰੂਪ-ਵਿਧਾਨ ਦੀ ਤਕਨੀਕੀ, ਕਲਾਤਮਕ ਅਭਿਵਿਅਕਤੀ ਅਤੇ ਵਿਸ਼ੇਸ਼ਤਾ ਨੂੰ ਰੂਪਮਾਨ ਕਰਦਾ ਹੈ।
Keywords : : ਅਰੂਜ਼, ਮੂਲ ਅੱਖਰ, ਰਿਦਫ਼, ਦਖੀਲ, ਖ਼ਰੂਜ਼।