Paper 17 ਕਰਮਜੀਤ ਸਿੰਘ ਕੁੱਸਾ ਦੇ ਨਾਵਲ ‘ਰਾਤ ਦੇ ਰਾਹੀ’ ਵਿਚ ਦਲਿਤ ਚੇਤਨਾ ਦੇ ਪਾਸਾਰ

PAPER ID:IJIM/V.7(XII)/109-117/17

AUTHOR: ਡਾ. ਪਰਮਿੰਦਰ ਸਿੰਘ (Dr. Parminder Singh)

TITLE : ਕਰਮਜੀਤ ਸਿੰਘ ਕੁੱਸਾ ਦੇ ਨਾਵਲ ‘ਰਾਤ ਦੇ ਰਾਹੀ’ ਵਿਚ ਦਲਿਤ ਚੇਤਨਾ ਦੇ ਪਾਸਾਰ (karamajeet sinh kussa ke upanyaas raat de raahee mein dalit chetana ka prasaar)

ABSTRACT:: ਪੰਜਾਬੀ ਨਾਵਲਕਾਰਾਂ ਵਿਚ ਕਰਮਜੀਤ ਸਿੰਘ ਕੁੱਸਾ ਦਾ ਨਾਂ ਬਹੁਤ ਵਰਨਣਯੋਗ ਹੈ ਕਿਉਂਕਿ ਉਸ ਦੀ ਸਮੁੱਚੀ ਟੈਕਸਟ ਸ਼ਿੱਦਤ ਨਾਲ ਪੰਜਾਬੀ ਕਿਸਾਨੀ ਦੀ ਆਰਥਕ ਅਤੇ ਮਾਨਸਕ ਦਸ਼ਾ, ਪਿੰਡਾਂ ਵਿਚ ਵਸਣ ਵਾਲੇ ਦਲਿਤ ਲੋਕਾਂ ਦੇ ਰਹਿਣ—ਸਹਿਣ, ਉਨ੍ਹਾਂ ਦੀ ਸਮਾਜਕ ਅਤੇ ਆਰਥਕ ਵਿਵਸਥਾ, ਉਨ੍ਹਾਂ ਅੰਦਰ ਪੈਦਾ ਹੋ ਰਹੀ ਚੇਤਨਾ ਦਾ ਪ੍ਰਗਟਾਵਾ ਕੁੱਸਾ ਨੇ ਆਪਣੇ ਨਾਵਲਾਂ ਵਿਚ ਕੀਤਾ ਹੈ, ਉਹ ਲਾਮਿਸਾਲ ਹੈ।ਕਰਮਜੀਤ ਸਿੰਘ ਕੁੱਸਾ ਪੰਜਾਬੀ ਨਾਵਲ ਖੇਤਰ ਵਿਚ 1977 ਈ. ਵਿਚ ਬੁਰਕੇ ਵਾਲੇ ਲੁਟੇਰੇ  ਨਾਵਲ ਨਾਲ ਪ੍ਰਵੇਸ਼ ਕਰਦਾ ਹੈ।ਪਹਿਲੇ ਨਾਵਲ ਨਾਲ ਹੀ ਕੁੱਸਾ ਨੂੰ ਸਾਹਿਤ ਖੇਤਰ ਵਿਚ ਬਤੌਰ ਨਾਵਲਕਾਰ ਜਾਣਿਆ ਜਾਣ ਲਗਦਾ ਹੈ। ਉਸ ਦੀਆਂ ਅਗਲੇਰੀਆਂ ਕ੍ਰਿਤਾਂ ਰਾਤ ਦੇ ਰਾਹੀ ਅਤੇ ਰੋਹੀ ਬੀਆਬਾਨ ਉਸ ਨੂੰ ਇਕ ਪ੍ਰਤਿਭਾਵਾਨ ਨਾਵਲਕਾਰ ਦਾ ਦਰਜਾ ਦਿਵਾਉਂਦੀਆਂ ਹਨ। ਕਰਮਜੀਤ ਸਿੰਘ ਕੁੱਸਾ ਦਾ ਰਾਤ ਦੇ ਰਾਹੀ ਵਿਚ ਵੀ ਪੇਂਡੂ ਕਿਸਾਨੀ ਅੰਦਰ ਪਏ ਯਥਾਰਥ ਨੂੰ ਲੱਭ ਕੇ ਪੇਸ਼ ਕੀਤਾ ਗਿਆ ਹੈ। ਇਸ ਵਿਚ ਵੀ ਗ਼ਰੀਬ ਕਿਸਾਨਾਂ ਦੀ ਹਾਲਤ ਦਲਿਤਾਂ ਜਿਹੀ ਜਾਂ ਉਸ ਤੋਂ ਵੀ ਬਦਤਰ ਬਣਦੀ ਜਾ ਰਹੀ ਦਿਖਾਈ ਗਈ ਹੈ। ਇਹ ਨਾਵਲ 1979 ਵਿਚ ਪ੍ਰਕਾਸ਼ਤ ਹੁੰਦਾ ਹੈ ਅਤੇ ਇਸ ਦਾ ਅੰਦਾਜ਼ ਜਸਵੰਤ ਸਿੰਘ ਕੰਵਲ ਦੇ ਅੰਦਾਜ਼ ਤੋਂ ਮੁਕਤ ਹੋ ਕੇ ਗੁਰਦਿਆਲ ਸਿੰਘ ਦੇ ਰੰਗ ਵਿਚ ਰਚਿਆ ਗਿਆ ਪ੍ਰਤੀਤ ਹੁੰਦਾ ਹੈ।ਕਰਮਜੀਤ ਸਿੰਘ ਕੁੱਸਾ ਪੰਜਾਬੀ ਨਾਵਲੀ—ਕ੍ਰਿਤਾਂ ਦੇ ਮੱਦੇਨਜ਼ਰ ਐਸਾ ਸ਼ਾਹਕਾਰ ਹਸਤਾਖ਼ਰ ਹੈ ਜਿਸ ਨੇ ਆਪਣੇ ਨਾਵਲਾਂ ਵਿਚ ਪੇਂਡੂ ਜਨ—ਜੀਵਨ ਦੇ ਕੌੜੇ ਅਤੇ ਦੁਖ਼ਦ ਅਨੁਭਵ ਆਪਣੇ ਪਿੰਡੇ ’ਤੇ ਹੀ ਨਹੀਂ ਹੰਢਾਏ ਸਗੋਂ ਬਹੁਤ ਸਾਰੇ ਨਿਮਨ ਅਤੇ ਲਿਤਾੜੇ ਲੋਕਾਂ ਨੂੰ ਆਰਥਕਤਾ ਦੇ ਚੱਕਰਵਿਊ ਵਿਚ ਫਸ ਕੇ ਘੁੰਮਣ ਘੇਰੀਆਂ ਖਾਂਦਿਆਂ ਤੱਕਿਆ ਹੈ। ਅਜਿਹੀਆਂ ਘੁੰਮਣ-ਘੇਰੀਆਂ ਵਿਚ ਫ਼ਸੇ ਉਸ ਦੇ ਨਿਮਨ ਕਿਸਾਨੀ ਵਿਚੋਂ ਆਰਥਕ ਤੌਰ ’ਤੇ ਦਲਿਤ ਪਾਤਰ ਅਤੇ ਜਾਤੀਗਤ ਦਲਿਤ ਅਵਸਥਾ ਦਾ ਸ਼ਿਕਾਰ ਸਮਾਜਕ ਤੇ ਭਾਵਨਾਤਮਕ ਤੌਰ ਤੇ ਦਲਿਤ ਪਾਤਰ ਅੰਤਮ ਸਾਹਾਂ ਤੱਕ ਹਾਰ ਮੰਨਣ ਨੂੰ ਤਿਆਰ ਨਹੀਂ ਹੁੰਦੇ ਸਗੋਂ ਸੰਘਰਸ਼ ਦੇ ਰਾਹ ਪੈਂਦੇ ਪ੍ਰਤੀਤ ਹੁੰਦੇ ਹਨ। ਦਲਿਤ ਚੇਤਨਾ ਅਤੇ ਦਲਿਤ ਚਿੱਤਰਣ ਦੇ ਪਰਿਪੇਖ ਤੋਂ ਕਰਮਜੀਤ ਸਿੰਘ ਕੁੱਸਾ ਦਾ ਇਹ ਇਕ ਮਹੱਤਵਪੂਰਨ ਹਾਸਲ ਹੈ।

KEYWORDS:ਰਾਤ ਦੇ ਰਾਹੀ, ਕਰਮਜੀਤ ਸਿੰਘ ਕੁੱਸਾ, ਦਲਿਤ ਚੇਤਨਾ, ਨਾਵਲਕਾਰ, ਗੁਰਦਿਆਲ ਸਿੰਘ, ਜਸਵੰਤ ਸਿੰਘ ਕੰਵਲ

Click here to download Fulltext

Click here to download Certificate

Quick Navigation