PAPER ID:IJIM/Vol. 10 (VIII)December/57-64/10
AUTHOR: ਸਰਬਜੀਤ ਕੌਰ (सरबजीत कौर)
TITLE: ਰੇਤ ਨਾਵਲ ਵਿੱਚ ਪੇਸ਼ ਪਰਵਾਸੀ ਚੇਤਨਾ
ABSTRACT: ਰੇਤ ਨਾਵਲ ਪੱਛਮ ਦੇ ਪ੍ਰਭਾਵਾਂ ਅਧੀਨ ਵਿਚਰਦੇ ਪੰਜਾਬੀ ਰਿਸ਼ਤਿਆਂ ਦੀਆਂ ਵਿਭਿੰਨ ਪਰਤਾਂ ਨੂੰ ਆਪਣੇ ਅੰਦਰ ਫਰੋਲਣ ਦੀ ਸਮਰੱਥਾ ਸਮੋਈ ਬੈਠਾ ਹੈ । ਪੱਛਮ ਦੇ ਪ੍ਰਭਾਵ ਅਧੀਨ ਇਹ ਪੰਜਾਬੀ ਰਿਸ਼ਤੇ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕੇ ਹਨ । ਇਨ੍ਹਾਂ ਰਿਸ਼ਤਿਆਂ ਦੀਆਂ ਉਲਝਣਾਂ ਵਿੱਚ ਉਲਝ ਜਾਣ ਕਾਰਨ ‘ਰੇਤ’ ਨਾਵਲ ਵਿਚਲੇ ਸਾਰੇ ਪਾਤਰ ਮਾਨਸਿਕ ਸੰਤਾਪ ਭੋਗਦੇ ਹਨ । ਪਰਵਾਸ ਦਾ ਉਨ੍ਹਾਂ ਉਪਰ ਸਿੱਧਾ ਅਸਰ ਹੁਣ ਏਨਾ ਨਹੀਂ ਹੈ ਬਲਕਿ ਉਨ੍ਹਾਂ ਦੀ ਮਾਨਸਿਕਤਾ ਪਰਵਾਸੀ ਜ਼ਿੰਦਗੀ ਤੋਂ ਪ੍ਰਭਾਵਿਤ ਹੈ । ਇਸ ਨਾਵਲ ਵਿਚਲੀ ਪੂਰੀ ਕਹਾਣੀ ਰਵੀ, ਕੰਵਲ, ਕਿਰਨ, ਬੀਟਰਸ ਦੀ ਜ਼ਿੰਦਗੀ ਦੇ ਦੁਆਲੇ ਘੁੰਮਦੀ ਹੋਈ ਉਨ੍ਹਾਂ ਦੀ ਪਰਵਾਸੀ ਜ਼ਿੰਦਗੀ ਦੀਆਂ ਮਹੀਨ ਪਰਤਾਂ ਨੂੰ ਪੇਸ਼ ਕਰਦੀ ਹੈ ਜਿਸਦੇ ਕਾਰਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਈ ਉਤਰਾਅ ਚੜ੍ਹਾਅ ਆਉਂਦੇ ਹਨ । ਇਸ ਨਾਵਲ ਵਿੱਚ ਪਰਵਾਸੀ ਪੰਜਾਬੀਆਂ ਦੇ ਸਭਿਆਚਾਰਕ-ਰਿਸ਼ਤਿਆਂ ਅਤੇ ਸਾਮੰਤੀ ਵਿਚਾਰਾਂ ਦੇ ਟੁੱਟ-ਭੱਜ ਦੀ ਆਵਾਜ਼ ਸਪੱਸ਼ਟ ਸੁਣਾਈ ਦਿੰਦੀ ਹੈ ।
KEYWORDS : ਪਰਵਾਸ, ਪਰਵਾਸੀ, ਸਭਿਆਚਾਰ, ਪਿੱਛਲ ਝਾਤ, ਪਾਰਕਿਨਸਨ, ਡਜ਼ੀਜ਼ ।