PAPER ID:IJIM/Vol. 10 (VI) October/29-37/6
AUTHOR: ਡਾ. ਜੋਗਿੰਦਰ ਸਿੰਘ [i] ਡਾ. ਪ੍ਰੀਤ ਕੋਰ[ii] (Dr. Joginder Singh and Dr. Preet Kaur
TITLE :ਮੈਨੂੰ ਬੰਦਾ ਪਸੰਦ ਏ : ਨਾਰੀ ਚਿੰਤਨ ਅਤੇ ਚੇਤਨਾ (mujhe ek purush pasand hai: stree vichaar aur chetana)
ABSTRACT: ਸਰਬਜੀਤ ਕੌਰ ਸੋਹਲ ਸਮਕਾਲੀ ਪੰਜਾਬੀ ਕਹਾਣੀ ਜਗਤ ਦੀ ਵਿਲੱਖਣ ਸ੍ਰਜਕ ਹੈ ਜਿਸਨੇ ਆਪਣੀ ਰਚਨਾਤਮਕ ਕਲਾ ਰਾਹੀਂ ਆਧੁਨਿਕ ਔਰਤ ਦੀ ਮਾਨਸਿਕ ਅਸਥਿਰਤਾ, ਤ੍ਰਿਪਤੀ ਦੀ ਭਾਵਨਾ ਅਤੇ ਸਮਾਜਿਕ ਬੰਧਨਾਂ ਵਿੱਚ ਫਸੇ ਜੀਵਨ ਨੂੰ ਉਜਾਗਰ ਕੀਤਾ ਹੈ। ਉਸਦੀ ਕਹਾਣੀ “ਮੈਨੂੰ ਬੰਦਾ ਪਸੰਦ ਏ” ਵਿਵਾਹਿਤ ਜੀਵਨ ਵਿੱਚ ਉੱਪਜਣ ਵਾਲੀ ਅਸੰਤੁਸ਼ਟੀ, ਮਨੋਵਿਗਿਆਨਕ ਖਾਲੀਪਣ ਅਤੇ ਔਰਤ ਦੇ ਅੰਦਰਲੇ ਵਿਦਰੋਹ ਨੂੰ ਕੇਂਦਰਿਤ ਕਰਦੀ ਹੈ। ਮੁੱਖ ਪਾਤਰ ਪਿਆਰ, ਕਾਮ ਅਤੇ ਸਵੀਕ੍ਰਿਤੀ ਦੀ ਭਾਵਨਾ ਦੀ ਖੋਜ ਕਰਦੀ ਹੈ ਪਰ ਪੂੰਜੀਵਾਦੀ ਅਤੇ ਪੁਰਸ਼-ਕੇਂਦਰਿਤ ਪਰਿਵਾਰਕ ਪ੍ਰਣਾਲੀ ਵਿੱਚ ਉਸਦੀ ਪਹਿਚਾਣ ਦਬੀ ਰਹਿੰਦੀ ਹੈ। ਕਹਾਣੀ ਦੋ ਸੱਭਿਆਚਾਰਾਂ—ਭਾਰਤੀ ਅਤੇ ਕਨੇਡੀਅਨ—ਦੇ ਟਕਰਾਅ ਰਾਹੀਂ ਔਰਤ ਦੀ ਸਥਿਤੀ ਨੂੰ ਪ੍ਰਗਟਾਉਂਦੀ ਹੈ। ਜਿੱਥੇ ਭਾਰਤੀ ਔਰਤ ਪਰਿਵਾਰਕ ਜ਼ਿੰਮੇਵਾਰੀਆਂ ਵਿੱਚ ਜਕੜੀ ਰਹਿੰਦੀ ਹੈ, ਉੱਥੇ ਕਨੇਡੀਅਨ ਔਰਤ ਸਵੈ-ਨਿਰਭਰਤਾ ਅਤੇ ਆਜ਼ਾਦੀ ਦੀ ਪ੍ਰਤੀਕ ਵਜੋਂ ਸਾਹਮਣੇ ਆਉਂਦੀ ਹੈ। ਸਰਬਜੀਤ ਕੌਰ ਸੋਹਲ ਦੀ ਇਹ ਕਹਾਣੀ ਸਮਕਾਲੀ ਔਰਤ ਦੇ ਮਨ ਵਿੱਚ ਉੱਪਜ ਰਹੀ ਥਿੜਕਣ, ਬੇਚੈਨੀ ਅਤੇ ਬਗਾਵਤ ਨੂੰ ਮਨੋਵਿਗਿਆਨਕ ਸਤਰ ’ਤੇ ਬਹੁਤ ਹੀ ਸੁਚਾਰੂ ਢੰਗ ਨਾਲ ਬਿਆਨਦੀ ਹੈ।
KEYWORDS : — ਸਰਬਜੀਤ ਕੌਰ ਸੋਹਲ, ਸਮਕਾਲੀ ਪੰਜਾਬੀ ਕਹਾਣੀ, ਔਰਤ ਮਨ, ਮੈਨੂੰ ਬੰਦਾ ਪਸੰਦ ਏ, ਮਨੋਵਿਗਿਆਨਕ ਸੰਘਰਸ਼, ਪਿਆਰ ਅਤੇ ਵਿਆਹ, ਔਰਤ ਦੀ ਬੇਚੈਨੀ, ਪੂੰਜੀਵਾਦੀ ਪ੍ਰਣਾਲੀ, ਭਾਰਤੀ ਵਿਰੁੱਧ ਕਨੇਡੀਅਨ ਸੱਭਿਆਚਾਰ, ਆਧੁਨਿਕ ਔਰਤ ਦੀ ਪਹਿਚਾਣ, ਅਸੰਤੁਸ਼ਟ ਪਰਿਵਾਰਕ ਜੀਵਨ, ਮਨੋ-ਥਿੜਕਣ।
Click here to download Fulltext