ਨਿਰਮਲ ਸੰਪ੍ਰਦਾਇ ਦੀ ਵੱਖ-ਵੱਖ ਖੇਤਰਾਂ ਵਿੱਚ ਭੂਮਿਕਾ

PAPER ID:IJIM/Vol. 10 (IX)January/36-44/8

AUTHOR: ਸੁਖਵਿੰਦਰ ਕੌਰ

TITLE : ਨਿਰਮਲ ਸੰਪ੍ਰਦਾਇ ਦੀ ਵੱਖ-ਵੱਖ ਖੇਤਰਾਂ ਵਿੱਚ ਭੂਮਿਕਾ

ABSTRACT:ਕਿਸੇ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਸੰਪ੍ਰਦਾਵਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਇਹ ਸੰਪ੍ਰਦਾਵਾਂ ਧਰਮਾਂ ਦੁਆਰਾ ਦਿੱਤੇ ਸਿਧਾਂਤਾਂ ਨੂੰ ਜਨ-ਸਧਾਰਨ ਤੱਕ ਪਹੁੰਚਾਉਣ ਤੋਂ ਇਲਾਵਾ ਸਮਾਜ ਲਈ ਨੈਤਿਕ ਵਿਧਾਨ ਨਿਰਧਾਰਿਤ ਕਰਨ ਵਿੱਚ ਵੀ ਯੋਗਦਾਨ ਪਾਉਂਦੀਆਂ ਹਨ। ਸਿੱਖ ਧਰਮ ਲਈ ਵੀ ਨਿਰਮਲ ਸੰਪ੍ਰਦਾਇ ਇਸੇ ਤਰ੍ਹਾਂ ਹੈ। ਨਿਰਮਲ ਸੰਪ੍ਰਦਾਇ ਸਿੱਖ ਪੰਥ ਦੀ ਹੀ ਇੱਕ ਅਟੁੱਟ ਸ਼ਾਖਾ ਹੈ। ਜਿਸ ਨੇ ਸੰਸਕ੍ਰਿਤ, ਵੇਦ, ਵੇਦਾਂਗ ਅਤੇ ਉਪਨਿਸ਼ਦਾਂ ਨੂੰ ਪੜਚੋਲਿਆ ਅਤੇ ਗੁਰਮਤਿ ਦੇ ਸਿਧਾਂਤ ਨੂੰ ਸਮਾਜ ਅੰਦਰ ਪ੍ਰਚਾਰਨ ਤੇ ਪ੍ਰਸਾਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਹਨਾਂ ਨੇ ਭਾਰਤੀ ਦਰਸ਼ਨ ਨੂੰ ਗੁਰਮਤਿ ਦੇ ਪ੍ਰਭਾਵ ਅਧੀਨ ਲਿਆਉਣ ਲਈ ਪ੍ਰਸਿੱਧ ਤੀਰਥਾਂ ਤੇ ਆਪਣੇ ਆਸ਼ਰਮ ਅਤੇ ਅਖਾੜੇ ਸਥਾਪਿਤ ਕੀਤੇ। ਨਿਰਮਲ ਸੰਪ੍ਰਦਾਇ ਦਾ ਨਿਕਾਸ ਵੀ ਗੁਰੂ ਨਾਨਕ ਸਮੇਂ ਜਾਂ ਗੁਰੂ ਗੋਬਿੰਦ ਸਿੰਘ ਸਮੇਂ ਹੋਣ ਬਾਰੇ ਵੀ ਦੋ ਮਤ ਪ੍ਰਚਲਿਤ ਹਨ। ਇਸ ਸੰਪ੍ਰਦਾਇ ਨੂੰ ਗੁਰੂ ਗੋਬਿੰਦ ਸਿੰਘ ਦਾ ਵਿਦਵਤਾ ਦਾ ਵਰਦਾਨ ਪ੍ਰਾਪਤ ਹੈ। ਇਸ ਪੇਪਰ ਅਧੀਨ ਨਿਰਮਲ ਪੰਥ ਦੀ ਵਿਦਵਤਾ, ਸਾਹਿਤਕ ਸੇਵਾ, ਕੀਰਤਨ, ਯੋਗ, ਆਯੁਰਵੇਦ, ਮੰਡਲੀਆਂ ਦੁਆਰਾ ਧਰਮ ਪ੍ਰਚਾਰ, ਸ਼ਾਸਤਰਾਂ ਦੁਆਰਾ ਜਿੱਤਾਂ ਅਤੇ ਗੁਰਦੁਆਰਾ ਸੁਧਾਰ ਅੰਦੋਲਨ ਅਤੇ ਸਿੱਖ ਰਾਜ ਕਾਲ ਸਮੇਂ ਅਹਿਮ ਯੋਗਦਾਨ ਦਾ ਜ਼ਿਕਰ ਹੈ।

KEYWORDS: ਸੰਪ੍ਰਦਾਇ, ਲਿਪੀਅੰਤਰ, ਕਖਾਏ, ਗਾਤੀ, ਚਿੱਪੀਆ, ਖੜਾਵਾਂ, ਤਾਊਸ, ਤਤਪਰ, ਮੁਖ਼ਬਰ, ਮਲੇਛ, ਗੁਰਭਾਈ।

Click here to download Fulltext

Download the Certificate of Author

Quick Navigation